Saturday, November 20, 2010

DHUND

3 comments:

cr amit said...

HELLO SIR
GOOD ONE

ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !
ਜੋ ਆਪੇ ਮਿਲ ਜਾਏ ਓਹਦੀ ਮੌਜ ਮਨਾ
ਐਵੇਂ ਲੋਕਾਂ ਤੋ ਖੋ ਕੇ ਦੱਸ ਕੀ ਲੇਣਾ !

ਅੰਖਾਂ ਚ ਯਾਰ ਵਸਾ ਲੈ ਤੂੰ
ਇਕ ਨੂ ਯਾਰ ਬਣਾ ਲੈ ਤੂੰ !
ਕਰ ਸੱਜਦਾ ਉਠ ਕੇ ਛੇਤੀ ਓਹਦੀ
ਐਵੇਂ ਬਹੁਤਾ ਸੌ ਕੇ ਦੱਸ ਕੀ ਲੇਣਾ !

ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !

ਇਥੇ ਜਾਮ ਤੋ ਜਾਦਾ ਸਾਕੀ ਨੇ
ਲੋਕੀ ਕਰਦੇ ਬੜੀ ਚਾਲਾਕੀ ਨੇ !
ਤੂੰ ਕਰਕੇ ਚੁਸਤ ਚਾਲਾਕੀ ਨੂ
ਸਜਨਾ ਨੂ ਮੋਹ ਕੇ ਦੱਸ ਕੀ ਲੇਣਾ !

ਦਿਲ ਵਿਚ ਤੇਰੇ ਨਾ ਪਾਪ ਰਹੇ
ਹਰ ਗੱਲ ਤੇਰੀ ਬੇਬਾਕ ਰਹੇ !
ਲਖ ਬੁਰਾਈ ਦਿਲ ਵਿਚ ਜੇ ਤੇਰੇ
ਨਿੱਤ ਨਹਾ ਧੋ ਕੇ ਦੱਸ ਕੀ ਲੇਣਾ !

ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !

ਲੋਕ ਸਭ ਸਾੰਭ ਸਾੰਭ ਕੇ ਰਖਦੇ ਹੈ
ਦਿਲ ਵਿਚ ਕੁਛ ਮੁੰਹ ਤੇ ਕੁਛ ਦਸਦੇ ਹੈ !
ਜੋ ਆਪਣਾ ਆਪ ਦਸਣਾ ਚਾਹੁੰਦੇ ਨਹੀਂ
ਦਿਲ ਓਹਨਾ ਦਾ ਟੋਹ ਕੇ ਦੱਸ ਕੀ ਲੇਣਾ !

ਤੇਨੂ ਯਾਰ ਤੇਰੇ ਦਾ ਮਾਨ ਰਹੇ
ਓਹਦੇ ਨਾਲ ਤੇਰੀ ਪਹਚਾਣ ਰਹੇ !
ਤੇਨੁ ਯਾਰ ਚ ਤੇਰੇ ਜੇ ਰੱਬ ਮਿਲਿਆ
ਸੁਪਨਾ ਹੋਰਾਂ ਦਾ ਸੰਜੋਹ ਕੇ ਦੱਸ ਕੀ ਲੇਣਾ !

ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !

ਐਵੇਂ ਵਿਚ ਜਵਾਨੀ ਮਰ ਜਾਏਂਗਾ
ਤੂੰ ਜਿੱਤਦਾ ਜਿੱਤਦਾ ਹਰ ਜਾਏਂਗਾ !
ਜਿਥੇ ਯਾਰ ਤੇਰੇ ਦੀ ਕਦਰ ਨਹੀਂ
ਤੂੰ ਉਥੇ ਖਲੋ ਕੇ ਦੱਸ ਕੀ ਲੇਣਾ !

ਕਰ ਸੰਗਤ ਚੰਗੇ ਯਾਰਾਂ ਦੀ
ਕੁਛ ਰੱਬ ਵਰਗੇ ਦਿਲਦਾਰਾਂ ਦੀ !
ਜ ਰੁਸ ਜਾਏ ਰੱਬ ਓਹਦੇ ਹਥ ਜੋੜਾਂ
ਬੇਕਦਰਾਂ ਦਾ ਹੋ ਕੇ ਅਮਿਤ ਦੱਸ ਕੀ ਲੇਣਾ !

ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !

REGARDS
CR AMIT

Harminder Dhillon said...

Awesome. Keep it up dear.

NAVDEEP CHAHAL said...

Shukriya! .. mere dosto ..